FT_Orange_square

ਕੋਵਿਡ -19 ਦੇ ਟੈਸਟ ਲਈ ਕੈਨੇਡਾ ਦੀ ਸਭ ਤੋਂ ਤੇਜ਼
ਸਰਵਿਸ

ਗਾਰੰਟੀਸ਼ੁਦਾ ਨਤੀਜਿਆਂ ਦੇ ਨਾਲ ਤੇਜ਼ ਆਰਟੀ-ਪੀਸੀਆਰ ਟੈਸਟਿੰਗ

ਫਾਸਟਟੈਸਟ ਕੈਨੇਡਾ ਵਿੱਚ ਕੋਵਿਡ-19 ਆਰ ਟੀ – ਪੀ ਸੀ ਆਰ ਦੇ ਸਭ ਤੋਂ ਤੇਜ਼ ਪ੍ਰੀ ਡਿਪਾਰਚਰ ਟੈਸਟ ਅਤੇ ਰੋਗ ਦੀ ਪਛਾਣ ਦੇ ਨਤੀਜੇ (ਡਾਇਆਗਨੌਸਟਿਕ ਰਿਜ਼ਲਟਸ) ਪੇਸ਼ ਕਰਦੇ ਹਨ। 12 ਘੰਟਿਆਂ ਦੇ ਥੋੜ੍ਹੇ ਸਮੇਂ ਦੇ ਅੰਦਰ ਅੰਦਰ ਅੰਤਰਰਾਸ਼ਟਰੀ ਪੱਧਰ `ਤੇ ਪ੍ਰਵਾਨਿਤ ਟ੍ਰੈਵਲ ਲਈ ਕੋਵਿਡ-19 ਦੇ ਟੈਸਟਾਂ ਦੇ ਨਤੀਜਆਂ ਦੇ ਨਾਲ, ਤੁਸੀਂ ਭਰੋਸਾ ਕਰ ਸਕਦੇ ਹੋ ਕਿ ਤੁਹਾਡੇ ਸਫਰ ਜਾਂ ਕਾਰੋਬਾਰ ਦੀਆਂ ਯੋਜਨਾਵਾਂ ਵਿੱਚ ਵਿਘਨ ਨਹੀਂ ਪਵੇਗਾ।

ਵੈਨਕੂਵਰ ਦੇ ਫੇਅਰਮੌਂਟ ਹੋਟਲ ਵਿਖੇ ਜਾਂ ਸਾਡੇ ਭਾਈਵਾਲਾਂ ਦੀਆਂ ਲੋਕੇਸ਼ਨਾਂ `ਤੇ ਇਕ ਹੀ ਦਿਨ ਵਿੱਚ ਟੈਸਟਾਂ ਸਮੇਤ ਫਾਸਟਟੈਸਟ ਵਾਲੇ ਕਈ ਤਰ੍ਹਾਂ ਦੇ ਟੈਸਟ ਅਤੇ ਸੇਵਾਵਾਂ ਦਿੰਦੇ ਹਨ।, ਆਨ ਸਾਈਟ ਕਾਰਪੋਰੇਟ ਐਂਡ ਟੀਮ ਟੈਸਟਿੰਗ, ਫਿਲਮ ਵਾਲਿਆਂ ਲਈ ਆਰ ਟੀ-ਪੀਸੀ ਆਰ ਟੈਸਟ ਅਤੇ ਪੰਜ ਜਾਂ ਉਸ ਤੋਂ ਵੱਧ ਜਣਿਆਂ ਦੇ ਪਰਿਵਾਰਾਂ ਲਈ ਘਰ ਵਿੱਚ ਪ੍ਰਾਈਵੇਟ ਟੈਸਟ।

ਦੀਆਂ ਲੋਕੇਸ਼ਨਾਂ `ਤੇ ਇਕ ਹੀ ਦਿਨ ਵਿੱਚ ਟੈਸਟਾਂ

12-ਘੰਟਿਆਂ ਵਿੱਚ ਨਤੀਜੇ

350 ਡਾਲਰ

+ 5% ਜੀ ਐੱਸ ਟੀ

ਸਫਰ `ਤੇ ਇਕਦਮ ਜਾਣਾ ਹੈ? ਕੋਵਿਡ ਪੀ ਸੀ ਆਰ ਟੈਸਟ ਦੇ ਰਿਜ਼ਲਟ 12 ਘੰਟਿਆਂ ਦੇ ਥੋੜ੍ਹੇ ਜਿਹੇ ਸਮੇਂ ਦੌਰਾਨ ਹਾਸਲ ਕਰੋ ਤਾਂ ਕਿ ਤੁਸੀਂ ਭਰੋਸੇ ਨਾਲ ਉਡਾਣ ਭਰ ਸਕੋ।

ਆਰ ਟੀ-ਪੀ ਸੀ ਆਰ+ ਟ੍ਰੈਵਲ ਸਰਟੀਫਿਕੇਟ
12 ਘੰਟਿਆਂ ਦੇ ਅੰਦਰ ਅੰਦਰ ਨਤੀਜਿਆਂ ਦੀ ਗਰੰਟੀ
ਖੁੱਲ੍ਹਣ ਦਾ ਸਮਾਂ:
ਸਵੇਰ ਦੇ 6:15 ਤੋਂ ਦੁਪਹਿਰੋਂ ਬਾਅਦ 2:30 ਵਜੇ ਤੱਕ, ਸੋਮਵਾਰ-ਵੀਰਵਾਰ
ਸਵੇਰ ਦੇ 6:15 ਤੋਂ ਸ਼ਾਮ ਦੇ 6 ਵਜੇ ਤੱਕ, ਸ਼ੁਕਰਵਾਰ

24-ਘੰਟਿਆਂ ਅੰਦਰ ਨਤੀਜੇ

250 ਡਾਲਰ

+ 5% ਜੀ ਐੱਸ ਟੀ

ਸਿਰਫ ਫਾਸਟਟੈਸਟ ਹੀ ਟੈਸਟ ਕਰਨ ਵਾਲੀ ਇਕੋ ਇਕ ਪ੍ਰਾਈਵੇਟ ਥਾਂ ਹੈ ਜਿਹੜੀ 24 ਘੰਟਿਆਂ ਜਾਂ ਇਸ ਤੋਂ ਘੱਟ ਸਮੇਂ ਵਿੱਚ ਨਤੀਜਿਆਂ ਦੀ ਗਰੰਟੀ ਕਰਦੀ ਹੈ।

ਆਰ ਟੀ-ਪੀ ਸੀ ਆਰ+ ਟ੍ਰੈਵਲ ਸਰਟੀਫਿਕੇਟ
24 ਘੰਟਿਆਂ ਦੇ ਅੰਦਰ ਅੰਦਰ ਨਤੀਜਿਆਂ ਦੀ ਗਰੰਟੀ
ਖੁੱਲ੍ਹਣ ਦਾ ਸਮਾਂ:
ਸਵੇਰ ਦੇ 6:15 ਤੋਂ ਦੁਪਹਿਰੋਂ ਬਾਅਦ 6:30 ਵਜੇ ਤੱਕ, ਸੋਮਵਾਰ-ਵੀਰਵਾਰ
ਸਵੇਰ ਦੇ 6:15 ਤੋਂ ਸ਼ਾਮ ਦੇ 6 ਵਜੇ ਤੱਕ, ਸ਼ੁਕਰਵਾਰ

ਕਾਰਪੋਰੇਟ ਕੋਵਿਡ ਟੈਸਟਿੰਗ

250 ਡਾਲਰ

+ 5% ਜੀ ਐੱਸ ਟੀ

ਫਾਸਟਟੈਸਟ ਸਾਰੇ ਵੈਨਕੂਵਰ ਵਿੱਚ ਕਾਰੋਬਾਰਾਂ ਲਈ ਆਨ-ਸਾਈਟ ਜਾਂ ਕਲਿਨਿਕ ਵਿੱਚ ਕੋਵਿਡ-19 ਦੇ ਟੈਸਟਾਂ ਦੇ ਹੱਲ ਪ੍ਰਦਾਨ ਕਰਦੀ ਹੈ।

ਆਨ-ਸਾਈਟ ਕਾਰਪੋਰੇਟ ਟੈਸਟਿੰਗ
ਕਲਿਨਿਕ ਵਿੱਚ ਕਾਰਪੋਰੇਟ ਟੈਸਟਿੰਗ।
24 ਘੰਟਿਆਂ ਦੇ ਅੰਦਰ ਅੰਦਰ ਨਤੀਜਿਆਂ ਦੀ ਗਰੰਟੀ

ਜ਼ਿਆਦਾ ਜਾਣਕਾਰੀ

125 ਡਾਲਰ+5% ਜੀ ਐੱਸ ਟੀ

15 ਮਿੰਟਾਂ ਵਿੱਚ ਨਤੀਜੇ ਦੇਣ ਵਾਲੇ ਰੈਪਿਡ ਐਂਟੀਜੈਨ ਟੈਸਟ ਕਰਵਾਉ ਅਤੇ ਯੂ ਐੱਸ ਏ ਵਰਗੀਆਂ ਥਾਂਵਾਂ ਲਈ ਭਰੋਸੇ ਨਾਲ ਉਡਾਣ ਭਰੋ।

ਰੈਪਿਡ ਕੋਵਿਡ-19 ਐਂਟੀਜੈਨ ਟੈਸਟ
15 ਮਿੰਟਾਂ ਜਾਂ ਘੱਟ ਸਮੇਂ ਵਿੱਚ ਨਤੀਜੇ

FT_Blue_square

Not sure when to book your COVID-19 Travel Test?

Enter your travel date below and we’ll show you our recommended time to book your COVID-19 RT-PCR test with Fast-Test. To ensure flexibility, we recommend booking no less than 36 hours before your flight departure time.
FT_Orange_square

ਘਰ ਵਿੱਚ ਪ੍ਰਾਈਵੇਟ ਟੈਸਟ ਦੀ ਭਾਲ ਕਰ ਰਹੇ ਹੋ?

ਫਾਸਟਟੈਸਟ ਨੂੰ ਵਿਅਕਤੀਆਂ ਅਤੇ ਪਰਿਵਾਰਾਂ ਲਈ ਘਰ ਵਿੱਚ ਆਰ ਟੀ-ਪੀ ਸੀ ਆਰ ਟੈਸਟ ਪੇਸ਼ ਕਰਦਿਆਂ ਖੁਸ਼ੀ ਹੋ ਰਹੀ ਹੈ। ਸਿਹਤ ਪੇਸ਼ਾਵਰਾਂ (ਹੈਲਥ ਪ੍ਰੋਫੈਸ਼ਨਲਾਂ) ਦੀ ਸਾਡੀ ਟੀਮ ਆਉਣ ਲਈ ਸਮਾਂ ਬੁੱਕ ਕਰੇਗੀ ਅਤੇ ਤੁਹਾਡੇ ਘਰ ਦੀ ਪ੍ਰਾਈਵੇਸੀ ਵਿੱਚ ਕੋਵਿਡ-19 ਦੇ ਨਮੂਨੇ ਇਕੱਤਰ ਕਰੇਗੀ। ਫਿਰ ਅਸੀਂ ਉਹ ਨਮੂਨੇ ਆਪਣੀ ਲੈਬ ਨੂੰ ਭੇਜਾਂਗੇ ਅਤੇ ਪੈਕੇਜ ਦੇ ਅਨੁਸਾਰ 12-24 ਘੰਟਿਆਂ ਦੇ ਅੰਦਰ ਅੰਦਰ ਤੁਹਾਨੂੰ ਨਤੀਜੇ ਦੇਵਾਂਗੇ।

ਘਰ ਵਿੱਚ ਟੈਸਟ ਪੰਜ (5) ਜਾਂ ਜ਼ਿਆਦਾ ਜਣਿਆਂ ਦੇ ਗਰੁੱਪਾਂ ਲਈ ਉਪਲਬਧ ਹਨ। ਕੀਮਤ ਇਨ੍ਹਾਂ ਗੱਲਾਂ ਦੇ ਆਧਾਰ `ਤੇ ਵੱਖਰੀ ਵੱਖਰੀ ਹੋਵੇਗੀ ਕਿ ਕਿੰਨੇ ਲੋਕਾਂ ਦੇ ਟੈਸਟ ਹੋਣੇ ਹਨ ਅਤੇ ਤੁਸੀਂ ਕਿੱਥੇ ਰਹਿੰਦੇ ਹੋ।

Family-Travel

ਫਾਸਟਟੈਸਟ ਬਾਰੇ ਜਾਣੋ

ਫਾਸਟਟੈਸਟ ਡਾਇਆਗਨੌਸਟਿਕ ਐਕਰੀਡੀਟੇਸ਼ਨ ਪ੍ਰੋਗਰਾਮ (ਡੀ ਏ ਪੀ) ਵੱਲੋਂ ਪ੍ਰਵਾਨਿਤ ਕੋਵਿਡ-19 ਦੇ ਟੈਸਟਾਂ ਲਈ ਭਾਈਵਾਲ ਹੈ ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਲੱਛਣ ਰਹਿਤ ਮਰੀਜ਼ਾਂ ਨੂੰ ਪ੍ਰਾਈਵੇਟ ਟੈਸਟਾਂ ਦੀ ਸੇਵਾ ਪੇਸ਼ ਕਰਦਾ ਹੈ। ਨਿਊਰੋਕੋਡ ਲੈਬ ਵਿਚਲੇ ਸਾਡੇ ਮੈਡੀਕਲ ਟੈਸਟ ਕਰਨ ਵਾਲੇ ਖੋਜੀ ਅਤੇ ਮਾਹਰ ਕੋਵਿਡ-19 ਨਾਲ ਸੰਬੰਧਿਤ ਵਰਤਾਰੇ `ਤੇ ਨਿਗਰਾਨੀ ਰੱਖਦੇ ਹਨ ਅਤੇ ਤੁਹਾਡੀਆਂ ਲੋੜਾਂ ਮੁਤਾਬਕ ਕੋਵਿਡ -19 ਦੇ ਤੇਜ਼ ਅਤੇ ਵੱਧ ਤੋਂ ਵੱਧ ਅਪ-ਟੂ-ਡੇਟ ਟੈਸਟ ਪ੍ਰਦਾਨ ਕਰਨ ਵਿੱਚ ਸਾਡੀ ਮਦਦ ਕਰਦੇ ਹਨ।

ਇੰਡਸਟਰੀ ਵੱਲੋਂ ਹਿਮਾਇਤ ਪ੍ਰਾਪਤ ਹੈ

ਫਾਸਟਟੈਸਟ ਨੂੰ ਜਨੈਟਿਕ ਸਿਕਿਊਇਨਸਿੰਗ ਅਤੇ ਮੈਡੀਕਲ ਟੈਸਟਿੰਗ ਵਿੱਚ ਇੰਡਸਟਰੀ ਦੀ ਲੀਡਰ ਨਿਊਰੋਕੋਡ ਦੀ ਹਿਮਾਇਤ ਪ੍ਰਾਪਤ ਹੈ।

ਟ੍ਰੈਵਲ ਲਈ ਤਿਆਰ

ਟ੍ਰੈਵਲ ਦੇ ਸੰਬੰਧ ਵਿੱਚ ਅੰਤਰਰਾਸ਼ਟਰੀ ਬੰਦਸ਼ਾਂ ਨਾਲ ਮੇਲ ਰੱਖਣ ਲਈ ਅਸੀਂ ਆਪਣੇ ਟੈਸਟਾਂ ਅਤੇ ਕਾਰਜਪ੍ਰਣਾਲੀ ਨੂੰ ਲਗਾਤਾਰ ਸੋਧਦੇ ਰਹਿੰਦੇ ਹਾਂ ਤਾਂ ਕਿ ਤੁਸੀਂ ਆਰ ਟੀ-ਪੀ ਸੀ ਆਰ ਟੈਸਟ ਨਾਲ 12 ਘੰਟਿਆਂ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਅਤੇ ਰੈਪਿਡ ਐਂਟੀਜਨ ਟੈਸਟ ਨਾਲ 15 ਮਿੰਟਾਂ ਵਿੱਚ ਟ੍ਰੈਵਲ ਕਰਨ ਲਈ ਤਿਆਰ ਹੋ ਸਕੋ।

ਡੀ ਏ ਪੀ ਵੱਲੋਂ ਪ੍ਰਮਾਣਿਤ

ਸਾਡੀ ਲੈਬ ਡਾਇਆਗਨੌਸਟਿਕ ਐਕਰੀਡੀਟੇਸ਼ਨ ਪ੍ਰੋਗਰਾਮ (ਡੀ ਏ ਪੀ) ਵੱਲੋਂ ਪ੍ਰਮਾਣਿਤ ਹੈ, ਜਿਹੜੀ ਆਈ ਐੱਸ ਓ 15189 ਸਟੈਂਡਰਡਜ਼ ਐਂਡ ਸਪੈਸੀਫਿਕੇਸ਼ਨ ਦਾ ਹਿੱਸਾ ਹੈ।

ਰੈਪਿਡ ਟੈਸਟਿੰਗ

ਆਰ ਟੀ-ਪੀ ਸੀ ਆਰ ਦੇ ਸਾਰੇ ਨਤੀਜੇ ਤੁਹਾਡੇ ਵੱਲੋਂ ਟੈਸਟਾਂ ਦੇ ਚੁਣੇ ਪੈਕੇਜ ਅਨੁਸਾਰ 12-24 ਘੰਟਿਆਂ ਦੇ ਅੰਦਰ ਅੰਦਰ ਉਬਲਬਧ ਹੋਣਗੇ। ਰੈਪਿਡ ਐਂਟੀਜੈਨ ਟੈਸਟ ਦੇ ਨਤੀਜੇ 15 ਮਿੰਟਾਂ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਉਪਲਬਧ ਹੋਣਗੇ।

ਨਤੀਜਿਆਂ ਦੀ ਗਰੰਟੀ

ਅਸੀਂ ਗਰੰਟੀ ਕਰਦੇ ਹਾਂ ਕਿ ਤੁਹਾਨੂੰ ਤੁਹਾਡੇ ਨਤੀਜੇ 12-24 ਘੰਟਿਆਂ ਦੇ ਅੰਦਰ ਅੰਦਰ ਮਿਲਣਗੇ। ਇਸ ਦੇ ਨਾਲ ਹੀ, ਜੇ ਤੁਹਾਡੇ ਸਫਰ ਦੀਆਂ ਤਰੀਕਾਂ ਬਦਲ ਜਾਣ, ਤਾਂ ਬਿਨਾਂ ਕਿਸੇ ਵਾਧੂ ਖਰਚੇ ਦੇ ਤੁਹਾਡੇ ਟੈਸਟ ਦੀ ਤਰੀਕ ਬਦਲ ਕੇ ਸਾਨੂੰ ਖੁਸ਼ੀ ਹੋਵੇਗੀ।

ਬੀ ਸੀ ਸੀ ਡੀ ਸੀ ਨਾਲ ਇਕਰੂਪ (ਇਨਟੈਗਰੇਟਿਡ)

ਇਹ ਪੱਕਾ ਕਰਨ ਲਈ ਕਿ ਸਾਡੇ ਟੈਸਟ ਅਤੇ ਰਿਪੋਰਟ ਕਰਨ ਦਾ ਢੰਗ ਉਨ੍ਹਾਂ ਦੇ ਕਰੜੇ ਨਿਯਮਾਂ ਦੀ ਪੂਰਤੀ ਕਰੇ ਜਾਂ ਉਹਨਾਂ ਤੋਂ ਉਤਮ ਹੋਵੇ, ਅਸੀਂ ਬੀ ਸੀ ਸੀ ਡੀ ਸੀ ਦੇ ਇਕਰੂਪ ਭਾਈਵਾਲ (ਇਨਟੈਗਰੇਟਿਡ ਪਾਰਟਨਰ) ਹਾਂ।

Share This