ਯੂਨਾਈਟਿਡ ਸਟੇਟਸ ਦੇ ਟ੍ਰੈਵਲ ਲਈ ਕੋਵਿਡ-19 ਦੇ ਟੈਸਟ

ਯਾਤਰਾ ਲਈ ਹਵਾਈ ਅੱਡੇ 'ਤੇ ਲੋਕਾਂ ਦਾ ਸਮੂਹ

ਕੋਵਿਡ-19 ਨੇ ਅੰਤਰਰਾਸ਼ਟਰੀ ਟ੍ਰੈਵਲ `ਤੇ ਵੱਡੇ ਪੱਧਰ `ਤੇ ਅਸਰ ਪਾਇਆ ਹੈ। ਆਉਣ ਵਾਲੇ ਕੁਝ ਮਹੀਨਿਆਂ ਦੌਰਾਨ ਬੰਦਸ਼ਾਂ ਵਿੱਚ ਕਮੀ ਆਉਣ ਦੇ ਅਨੁਮਾਨਾਂ ਕਾਰਨ (Link) ਹੋ ਸਕਦਾ ਹੈ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਫਿਰ ਤੋਂ ਟ੍ਰੈਵਲ ਕਰਨ ਬਾਰੇ ਸੋਚਣ ਲੱਗ ਪਿਆ ਹੋਵੇ। ਹੁਣ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਰਹਿੰਦੇ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ, ਕਾਰੋਬਾਰਾਂ ਲਈ ਸਫਰ ਕਰਨਾ ਜਾਂ ਵੱਖਰੀਆਂ ਵੱਖਰੀਆਂ ਸੋਹਣੀਆਂ ਥਾਂਵਾਂ ਨੂੰ ਦੇਖਣ ਜਾਣਾ ਕਾਫੀ ਸੌਖਾ ਹੋ ਜਾਵੇਗਾ। ਜਸ਼ਨ ਮਨਾਉਣ ਲਈ ਬਾਰਡਰ ਦੇ ਦੱਖਣ ਵਿੱਚ ਰਹਿੰਦੇ ਗਵਾਂਢੀਆਂ ਨੂੰ ਮਿਲਣ ਜਾਣ ਤੋਂ ਬਿਹਤਰ ਕੀ ਹੋ ਸਕਦਾ ਹੈ?

ਬੰਦਸ਼ਾਂ ਵਿੱਚ ਕਮੀ ਆਉਣ ਦੇ ਬਾਵਜੂਦ, ਸੁਰੱਖਿਅਤ ਢੰਗ ਨਾਲ ਸਫਰ ਕਰਨਾ ਜ਼ਰੂਰੀ ਹੈ, ਅਤੇ ਅਸੀਂ ਜਾਣਦੇ ਹਾਂ ਕਿ ਮੌਜੂਦਾ ਸਥਿਤੀਆਂ ਸਫਰ ਦੀਆਂ ਤੁਹਾਡੀਆਂ ਪਲੈਨਾਂ ਵਿੱਚ ਤਣਾਅ ਦਾ ਕਿੰਨਾ ਜ਼ਿਆਦਾ ਵਾਧਾ ਕਰ ਸਕਦੀਆਂ ਹਨ। ਇਸ ਲਈ ਅਸੀਂ ਯੂ ਐੱਸ ਨੂੰ ਜਾਣ ਵਾਲੇ ਆਪਣੇ ਕੈਨੇਡੀਅਨ ਯਾਤਰੀਆਂ ਲਈ ਇਕ ਧਿਆਨ ਦੇਣ ਯੋਗ ਚੀਜ਼ਾਂ ਦੀ ਸੂਚੀ (ਚੈੱਕਲਿਸਟ) ਤਿਆਰ ਕੀਤੀ ਹੈ।

1. ਟ੍ਰੈਵਲ ਦੀਆਂ ਬੰਦਸ਼ਾਂ ਨੂੰ ਚੈੱਕ ਕਰੋ

ਇਆਟਾ ਦਾ ਵੈੱਬਸਾਈਟ (IATA website) ਸ਼ੁਰੂ ਕਰਨ ਲਈ ਇਕ ਚੰਗੀ ਥਾਂ ਹੈ। ਇਸ ਸਮੇਂ ਯੂ ਐੱਸ ਤੁਹਾਡੇ ਟ੍ਰਿੱਪ ਤੋਂ 1-3 ਦਿਨਾਂ ਦੇ ਅੰਦਰ ਅੰਦਰ ਕੋਵਿਡ-19 ਦੇ ਵਾਇਰਸ ਦਾ ਨੈਗੇਟਿਵ ਟੈਸਟ (ਐਂਟੀਜੈਨ ਟੈਸਟ ਜਾਂ ਆਰ ਟੀ-ਪੀ ਸੀ ਆਰ/ਐੱਨ ਏ ਏ ਟੀ ਟੈਸਟ) ਮੰਗਦਾ ਹੈ ਅਤੇ ਫਿਰ ਵਾਇਰਸ ਦੇ ਦੂਜੇ ਟੈਸਟ ਜਾਂ 10 ਦਿਨ ਦੀ ਕੁਰਾਟੀਨ (ਕੁਆਰਨਟੀਨ) ਦੀ ਚੋਣ ਦਿੰਦਾ ਹੈ। ਜੇ ਤੁਸੀਂ ਵਾਇਰਸ ਦਾ ਦੂਜਾ ਟੈਸਟ ਕਰਾਉਣ ਦੀ ਚੋਣ ਕਰਦੇ ਹੋ ਤਾਂ ਤੁਹਾਡੀ ਕੁਰਾਟੀਨ ਦਾ ਸਮਾਂ ਘੱਟ ਕੇ 7 ਦਿਨ ਹੋ ਜਾਂਦਾ ਹੈ।

ਪੂਰੀ ਤਰ੍ਹਾਂ ਵੈਕਸੀਨੇਟਿਡ ਹੋ ਚੁੱਕੇ ਲੋਕਾਂ ਲਈ ਦਾਖਲ ਹੋਣ ਦੀਆਂ ਸ਼ਰਤਾਂ ਵੱਖਰੀਆਂ ਹਨ। ਕਿਉਂਕਿ ਇਹ ਲੋਕ ਜ਼ਿਆਦਾ ਖਤਰਾ ਪੈਦਾ ਕਰਨ ਵਾਲੇ ਲੋਕ ਨਹੀਂ ਹਨ, ਇਸ ਲਈ ਉਹਨਾਂ ਤੋਂ ਕੋਵਿਡ ਦੇ ਨੈਗੇਟਿਵ ਟੈਸਟ ਦੀ ਮੰਗ ਨਹੀਂ ਕੀਤੀ ਜਾਂਦੀ। ਉਹਨਾਂ ਨੂੰ ਸਟੇਟ ਦੀਆਂ ਸੇਧਾਂ ਦੀ ਪਾਲਣਾ ਕਰਨ ਅਤੇ ਸਵੈ-ਨਿਗਰਾਨੀ ਰੱਖਣ ਲਈ ਬੇਨਤੀ ਕੀਤੀ ਜਾਂਦੀ ਹੈ।

ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਯੂ ਐਸ ਨੇ ਉਹਨਾਂ ਯਾਤਰੀਆਂ `ਤੇ ਬੰਦਸ਼ਾਂ ਲਾਈਆਂ ਹੋਈਆਂ ਹਨ, ਜਿਹੜੇ “ਜ਼ਿਆਦਾ ਖਤਰੇ ਵਾਲੇ ਖਾਸ ਦੇਸ਼ਾਂ” ਵਿੱਚ ਰਹਿ ਕੇ ਜਾਂ ਉਹਨਾਂ ਵਿੱਚ ਦੀ ਹੋ ਕੇ ਆਉਂਦੇ ਹਨ।

2. ਆਪਣਾ 12/24 ਘੰਟਿਆਂ ਦੇ ਵਿੱਚ ਨਤੀਜਾ ਦੇਣ ਵਾਲਾ ਆਰ ਟੀ-ਪੀ ਸੀ ਆਰ/ਐੱਨ ਏ ਏ ਟੀ ਟੈਸਟ ਜਾਂ ਐਂਟੀਜਨ ਟੈਸਟ ਬੁੱਕ ਕਰੋ

ਜੇ ਤੁਸੀਂ ਪੂਰੀ ਤਰ੍ਹਾਂ ਵੈਕਸੀਨੇਟਿਡ ਨਹੀਂ ਹੋ, ਤਾਂ ਦਾਖਲ ਹੋਣ ਸਮੇਂ ਤੁਹਾਡੇ ਕੋਲ ਕੋਵਿਡ-19 ਦਾ ਨੈਗੇਟਿਵ ਟੈਸਟ ਹੋਣਾ ਜ਼ਰੂਰੀ ਹੈ। ਫਾਸਟਟੈਸਟ 12 ਜਾਂ 24 ਘੰਟਿਆਂ ਵਿੱਚ ਨਤੀਜਾ ਦੇਣ ਦੀ ਗਰੰਟੀ ਕਰਦਾ ਹੈ, ਅਸੀਂ ਹੋਰ ਕੀ ਕੁਝ ਪੇਸ਼ ਕਰਦੇ ਹਾਂ ਅਤੇ ਟੈਸਟ ਦੀਆਂ ਤੁਹਾਡੀਆਂ ਸ਼ਰਤਾਂ ਨਾਲ ਕਿਹੜੀ ਚੀਜ਼ ਮੇਲ ਖਾਂਦੀ ਹੈ ਇਹ ਦੇਖਣ ਲਈ ਸਾਡਾਵੈੱਬਸਾਈਟ ਦੇਖੋ। ਜੇ ਸਾਨੂੰ ਇਹ ਪਤਾ ਲੱਗੇ ਕਿ ਤੁਹਾਡਾ ਕੋਵਿਡ-19 ਦਾ ਟੈਸਟ ਪੌਜ਼ੀਟਿਵ ਆਇਆ ਹੈ, ਤਾਂ ਅਸੀਂ ਤੁਹਾਨੂੰ ਅਤੇ ਸੀ ਡੀ ਸੀ ਦੇ ਸਥਾਨਕ ਦਫਤਰ ਨੂੰ ਸੂਚਿਤ ਕਰਦੇ ਹਾਂ ਅਤੇ ਤੁਹਾਨੂੰ ਇਕਦਮ ਆਪਣੇ ਆਪ ਨੂੰ ਇਕਾਂਤਵਾਸ ਵਿੱਚ ਜਾਣ ਦੀ ਬੇਨਤੀ ਕਰਦੇ ਹਾਂ।

3. ਟ੍ਰੈਵਲ ਲਈ ਤਿਆਰ ਹੋਣਾ

ਮਹਾਂਮਾਰੀ ਦੌਰਾਨ ਏਅਰਪੋਰਟ ਬਾਰੇ ਕਈ ਤਰ੍ਹਾਂ ਦੀਆਂ ਜਾਇਜ਼ ਚਿੰਤਾਵਾਂ ਪੈਦਾ ਹੋ ਸਕਦੀਆਂ ਹਨ। ਫਲਾਈਟ ਦੇ ਆਪਣੇ ਤਜਰਬੇ ਨੂੰ ਥੋੜ੍ਹਾ ਜਿਹਾ ਸੁਰੱਖਿਅਤ ਕਰਨ ਲਈ ਜਿਹੜੀਆਂ ਚੀਜ਼ਾਂ ਤੁਸੀਂ ਆਪਣੇ ਨਾਲ ਲਿਆ ਸਕਦੇ ਹੋ, ਉਹਨਾਂ ਦੀ ਸੂਚੀ ਇਸ ਪ੍ਰਕਾਰ ਹੈ। ਇਕ ਜ਼ਰੂਰੀ ਚੀਜ਼ ਨਿੱਜੀ ਸੁਰੱਖਿਆ ਦਾ ਸਾਜ਼ ਸਾਮਾਨ (ਪੀ ਪੀ ਈ) ਹੈ, ਜਿਸ ਵਿੱਚ ਮਾਸਕ ਅਤੇ ਗਲੱਵ ਸ਼ਾਮਲ ਹਨ। ਏਅਰਪਲੇਨ ਦੇ ਕਾਨੂੰਨ ਤੁਹਾਨੂੰ ਆਪਣੇ ਜਹਾਜ਼ ਅੰਦਰ ਲੈ ਕੇ ਜਾਣ ਵਾਲੇ ਸਾਮਾਨ (ਕੈਰੀ ਔਨ ਲਗੇਜ) ਵਿੱਚ 350 ਮਿਲੀਲੀਟਰ (12 ਔਂਸ) ਹੈਂਡ-ਸੈਨੀਟਾਈਜ਼ਰ ਲਿਜਾਣ ਦੀ ਆਗਿਆ ਦਿੰਦੇ ਹਨ, ਇਹ ਵੀ ਤੁਹਾਡੇ ਸਫਰ ਲਈ ਇਕ ਜ਼ਰੂਰੀ ਚੀਜ਼ ਹੈ। ਇਸ ਦੇ ਨਾਲ ਹੀ ਰੋਗਾਣੂ-ਨਾਸ਼ਕ ਪੂੰਝੇ (ਡਿਸਇਨਫੈਕਟੈਂਟ ਵਾਈਪਸ), ਟਿਸ਼ੂ ਅਤੇ ਥਰਾਮਾਮੀਟਰ ਵੀ ਕੋਲ ਹੋਣੇ ਚੰਗੀ ਗੱਲ ਹੈ। ਕਿਰਪਾ ਕਰਕੇ ਆਪਣੇ ਸਫਰ ਵਾਲੀ ਏਅਰਲਾਈਨ ਦੀਆਂ ਜਹਾਜ਼ ਅੰਦਰ ਸਾਮਾਨ ਲਿਜਾਣ ਦੀਆਂ ਖਾਸ ਬੰਦਸ਼ਾਂ ਬਾਰੇ ਪਤਾ ਕਰੋ।

ਇਹ ਪੱਕਾ ਕਰੋ ਕਿ ਤੁਸੀਂ ਦੂਸਰਿਆਂ ਤੋਂ 2 ਮੀਟਰ (6 ਫੁੱਟ) ਦੀ ਸਿਹਤਮੰਦ ਦੂਰੀ ਰੱਖ ਰਹੇ ਹੋ। ਜਿ਼ਆਦਾ ਲੋਕਾਂ ਵੱਲੋਂ ਛੋਹੇ ਜਾਣ ਵਾਲੀਆਂ ਥਾਂਵਾਂ ਨੂੰ ਛੋਹਣ ਤੋਂ ਗੁਰੇਜ ਕਰੋ ਅਤੇ ਆਪਣੇ ਹੱਥਾਂ ਨੂੰ ਕਈ ਵਾਰ ਸਾਫ ਕਰੋ। ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਵਾਰ ਵਾਰ ਛੋਹਣ ਤੋਂ ਗੁਰੇਜ ਕਰੋ।

ਬੇਸ਼ੱਕ ਤੁਸੀਂ ਪੂਰੀ ਤਰ੍ਹਾਂ ਵੈਕਸੀਨੇਟਿਡ ਹੋਵੋ, ਤਾਂ ਵੀ ਯੂਨਾਈਟਿਡ ਸਟੇਟਸ ਦੀ ਸਰਕਾਰ ਸੁਝਾਅ ਦਿੰਦੀ ਹੈ ਕਿ ਤੁਸੀਂ ਜਹਾਜ਼ਾਂ, ਬੱਸਾਂ, ਰੇਲ-ਗੱਡੀਆਂ ਅਤੇ ਜਨਤਕ ਆਵਾਜਾਈ ਦੇ ਹੋਰ ਸਾਧਨਾਂ ਵਿੱਚ ਮਾਸਕ ਪਾਉਣਾ ਜਾਰੀ ਰੱਖੋ।

4. ਪਹੁੰਚਣ `ਤੇ

ਜੇ ਤੁਸੀਂ ਪੂਰੀ ਤਰ੍ਹਾਂ ਵੈਕਸੀਨੇਟਿਡ ਨਹੀਂ ਹੋ, ਤਾਂ ਜ਼ਰੂਰੀ ਹੈ ਕਿ ਤੁਸੀਂ 10 ਦਿਨਾਂ ਲਈ ਕੁਰਾਟੀਨ (ਕੁਆਰਨਟੀਨ) ਵਿੱਚ ਰਹੋ। ਆਪਣੀ ਕੁਰਾਟੀਨ ਦੇ ਸਮੇਂ ਦੌਰਾਨ ਚੈੱਕ ਕਰੋ ਕਿ ਤੁਹਾਡੇ ਵਿੱਚ ਕਿਸੇ ਤਰ੍ਹਾਂ ਦੇ ਫਲੂ ਵਰਗੇ ਲੱਛਣਤਾਂ ਨਹੀਂ ਹਨ, ਅਤੇ ਇਸ ਬਾਰੇ ਪਲੈਨ ਬਣਾਉ ਕਿ ਜੇ ਇਹ ਹੋਣ ਤਾਂ ਤੁਸੀਂ ਕੀ ਕਰਨਾ ਹੈ। ਤੁਸੀਂ ਯੂਨਾਈਟਿਡ ਸਟੇਸਟ ਵਿੱਚ ਪਹੁੰਚ ਕੇ ਵਾਇਰਸ ਦਾ ਟੈਸਟ ਵੀ ਕਰਵਾ ਸਕਦੇ ਹੋ, ਅਤੇ ਜੇ ਇਹ ਨੈਗੇਟਿਵ ਹੋਵੋ ਤਾਂ ਤੁਹਾਡੀ ਖੁਦ ਦੀ ਕੁਰਾਟੀਨ (ਇਕਾਂਤਵਾਸ) ਦਾ ਸਮਾਂ ਘੱਟ ਕੇ 7 ਦਿਨ ਹੋ ਜਾਂਦਾ ਹੈ। ਜੇ ਤੁਹਾਡਾ ਟੈਸਟ ਨੈਗੇਟਿਵ ਹੋਵੇ, ਤਾਂ ਦੂਜਿਆਂ ਨੂੰ ਇਨਫੈਕਟ ਕਰਨ ਤੋਂ ਬਚਾਅ ਕਰਨ ਲਈ ਤੁਹਾਡੇ ਲਈ ਆਪਣੇ ਆਪ ਨੂੰ ਇਕਾਂਤ ਵਿੱਚ ਰੱਖਣਾ ਜ਼ਰੂਰੀ ਹੈ।

ਜੇ ਤੁਸੀਂ ਪਹੁੰਚਣ ਸਮੇਂ ਪੂਰੀ ਤਰ੍ਹਾਂ ਵੈਕਸੀਨੇਟਿਡ ਹੋ, ਤਾਂ ਤੁਹਾਨੂੰ ਕੋਵਿਡ-19 ਲਈ ਆਪਣੀ ਨਿਗਰਾਨੀ ਰੱਖਣ ਦੀ ਲੋੜ ਹੈ। ਜੇ ਤੁਹਾਡੇ ਵਿੱਚ ਕੋਈ ਵੀ ਲੱਛਣ ਦਿਖਾਈ ਦੇਵੇ, ਤਾਂ ਸੀ ਡੀ ਸੀ ਤੁਹਾਨੂੰ ਆਪਣੇ ਆਪ ਨੂੰ ਇਕਾਂਤ ਵਿੱਚ ਰੱਖਣ ਅਤੇ ਟੈਸਟ ਕਰਵਾਉਣ ਦੀ ਹਿਦਾਇਤ ਦਿੰਦੀ ਹੈ। ਇਸ ਦੇ ਨਾਲ ਹੀ ਸਟੇਟ ਦੀਆਂ ਅਤੇ ਸਥਾਨਕ ਸੇਧਾਂ, ਸਿਫਾਰਿਸ਼ਾਂ, ਜਾਂ ਸ਼ਰਤਾਂਦੀ ਪਾਲਣਾ ਕਰਨੀ ਚਾਹੀਦੀ ਹੈ।

ਸਾਨੂੰ ਉਮੀਦ ਹੈ ਕਿ ਇਸ ਆਰਟੀਕਲ ਨੇ ਤੁਹਾਡੇ ਅਗਲੀ ਵਾਰੀ ਦੇ ਸਫਰ ਨੂੰ ਸੌਖਾ ਬਣਾਉਣ ਵਿੱਚ ਮਦਦ ਕੀਤੀ ਹੋਵੇਗੀ। ਬੰਦਸ਼ਾਂ ਦੇ ਘੱਟ ਹੋਣ ਦੇ ਬਾਵਜੂਦ ਅਸੀਂ ਇਹ ਗੱਲ ਨੋਟ ਕਰਨੀ ਚਾਹੁੰਦੇ ਹਾਂ ਕਿ ਫਲਾਈਟਾਂ ਸਿਰਫ ਉਦੋਂ ਹੀ ਲੈਣੀਆਂ ਚਾਹੀਦੀਆਂ ਹਨ, ਜਦੋਂ ਇਹ ਜ਼ਰੂਰੀ ਹੋਵੇ। ਫਾਸਟਟੈਸਟ ਸੁਝਾਅ ਦਿੰਦਾ ਹੈ ਕਿ ਤੁਹਾਡੇ ਸਮੇਤ ਹਰ ਇਕ ਵਿਅਕਤੀ ਦੀ ਸੁਰੱਖਿਆ ਲਈ ਤੁਸੀਂ ਉਦੋਂ ਤੱਕ ਸਫਰ ਕਰਨ ਨੂੰ ਅੱਗੇ ਪਾ ਦਿਉ, ਜਿੰਨੀ ਦੇਰ ਤੱਕ ਤੁਸੀਂ ਪੂਰੀ ਤਰ੍ਹਾਂ ਵੈਕਸੀਨੇਟਿਡ ਨਹੀਂ ਹੋ ਜਾਂਦੇ। ਟ੍ਰੈਵਲ ਬਾਰੇ ਕੈਨੇਡਾ ਦੀਆਂ ਸਿਹਤ ਸੂਚਨਾਵਾਂ ਬਾਰੇ ਹੋਰ ਤੁਸੀਂ ਉਹਨਾਂ ਦੇ ਵੈੱਬਸਾਈਟ ਤੋਂ ਪੜ੍ਹ ਸਕਦੇ ਹੋ। ਤੁਹਾਨੂੰ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਵਸਦੇ ਤੁਹਾਡੇ ਪਿਆਰਿਆਂ ਨਾਲ ਦੁਬਾਰਾ ਜੋੜਨ ਦੇ ਕਾਰਜ ਦਾ ਹਿੱਸਾ ਬਣਨ ਦੀ ਸਾਨੂੰ ਖੁਸ਼ੀ ਹੈ।

Share

Share This