ਕੋਵਿਡ -19 ਲਈ RT-PCR/NAAT ਟੈਸਟਿੰਗ

ਕਿਸ਼ੋਰ ਲੜਕਾ ਕੋਵਿਡ ਟੈਸਟ ਕਲੋਜ਼ਅੱਪ ਲੈ ਰਿਹਾ ਹੈ

ਰਿਵਰਸ ਟ੍ਰਾਂਸਕ੍ਰਿਪਟੇਸ-ਪੋਲਿਮਰੇਸ ਚੇਨ ਰੀਐਕਸ਼ਨ (ਆਰ ਟੀ- ਪੀ ਸੀ ਆਰ) ਇਕ ਤਰ੍ਹਾਂ ਦਾ ਨਿਊਕਲੇਅਕ ਏਸਿਡ ਐਂਪਲੀਫਿਕੇਸ਼ਨ ਟੈਸਟ (ਐੱਨ ਏ ਏ ਟੀ) ਹੈ। ਇਹ ਢੰਗ ਇਸ ਗੱਲ ਦਾ ਪਤਾ ਲਾਉਂਦਾ ਹੈ ਕਿ ਦੂਜਿਆਂ ਨੂੰ ਲਾਗ ਲਾ (ਇਨਫੈਕਟ ਕਰ)ਸਕਣ ਯੋਗ ਹੋਣ ਤੋਂ ਪਹਿਲਾਂ ਕੀ ਵਿਅਕਤੀ ਨੂੰ ਕੋਵਿਡ-19 ਹੈ, ਤਾਂ ਕਿ ਵਾਇਰਸ ਫੈਲਣ ਤੋਂ ਰੋਕਥਾਮ ਕਰਨ ਲਈ ਵਿਅਕਤੀ ਨੂੰ ਪਹਿਲਾਂ ਅਲਹਿਦਾ ਕੀਤਾ ਜਾ ਸਕੇ। ਐੱਮ ਆਰ ਐੱਨ ਏ ਦੀ ਮਾਤਰਾ ਦਾ ਪਤਾ ਲਾਉਣ ਵਾਲੇ ਦੂਸਰੇ ਢੰਗਾਂ ਦੇ ਮੁਕਾਬਲੇ ਆਰ ਟੀ-ਪੀ ਸੀ ਆਰ/ਐੱਨ ਏ ਏ ਟੀ ਦੀ ਸੰਵੇਦਨਸ਼ੀਲਤਾ ਸਭ ਤੋਂ ਵੱਧ ਹੈ, ਇਸ ਕਰਕੇ ਇਹ ਕੋਵਿਡ-19 ਦੇ ਟੈਸਟਾਂ ਦਾ ਗੋਲਡ ਸਟੈਂਡਰਡਹੈ (ਕੋਵਿਡ-19 ਦੇ ਟੈਸਟਾਂ ਦਾ ਮੁੱਲਾਂਕਣ ਨਾਂ ਦੀ ਸਾਡੀ ਪੋਸਟ ਦੇਖੋ।) ਆਰ ਟੀ-ਪੀ ਸੀ ਆਰ ਟੈਸਟ ਦੇ ਪਿਛੇ ਕਿਹੜੀ ਸਾਇੰਸ ਕੰਮ ਕਰਦੀ ਹੈ?

ਆਰਟੀ-ਪੀਸੀਆਰ ਟੈਸਟ ਦੇ ਪਿੱਛੇ ਵਿਗਿਆਨ ਕੀ ਹੈ?

ਡੀ ਐੱਨ ਏ ਅਤੇ ਆਰ ਐੱਨ ਏ
ਡੀ ਐੱਨ ਏ ਅਤੇ ਆਰ ਐੱਨ ਏ

ਜਦੋਂ ਨੱਕ ਜਾਂ ਗਲੇ ਦੇ ਨੱਕ ਪਿਛਲੇ ਉਪਰਲੇ ਹਿੱਸੇ (ਨੇਸੋਫਰਿੰਜਈਅਲ) ਤੋਂ ਫੰਬੇ ਨਾਲ ਨਮੂਨਾ ਲਿਆ ਜਾਂਦਾ ਹੈ, ਤਾਂ ਇਸ ਨੂੰ ਪਹਿਲਾਂ ਲੈਬ ਨੂੰ ਭੇਜਿਆ ਜਾਂਦਾ ਹੈ, ਜਿੱਥੇ ਇਸ ਤੋਂ ਪਹਿਲਾਂ ਨਿਊਕਲੇਅਕ ਏਸਿਡ ਕੱਢੇ ਜਾਂਦੇ ਹਨ। ਨਿਊਕਲੇਅਕ ਏਸਿਡ ਵਿਅਕਤੀ ਦੀ ਜਨੈਟਕ ਸਮੱਗਰੀ ਦਾ ਮਿਸ਼ਰਨ ਹੁੰਦੇ ਹਨ, ਅਤੇ ਜਿਸ ਵਿਅਕਤੀ ਨੂੰ ਕੋਵਿਡ-19 ਹੋਵੇ, ਉਸ ਦੇ ਇਸ ਨਮੂਨੇ ਵਿੱਚ ਐੱਮ ਆਰ ਐੱਨ ਏ ਵਾਇਰਸ ਵੀ ਹੋਵੇਗਾ। ਕਿਉਂਕਿ ਵਾਇਰਸ ਦੀ ਜਨੈਟਿਕ ਸਮੱਗਰੀ ਇਕ ਐੱਮ ਆਰ ਐੱਨ ਏ ਦਾ ਮੌਲੀਕਿਊਲ ਹੁੰਦਾ ਹੈ, ਇਸ ਲਈ ਇਸ ਨੂੰ ਗਿਣਤੀ ਵਿੱਚ ਵਧਾਇਆ ਨਹੀਂ ਜਾ ਸਕਦਾ। ਇਸ ਨੂੰ ਰਿਵਰਸ ਟ੍ਰਾਂਸਕ੍ਰਿਪਸ਼ਨ ਨਾਂ ਨਾਲ ਜਾਣੇ ਜਾਂਦੇ ਅਮਲ ਰਾਹੀਂ ਰਿਵਰਸ ਟ੍ਰਾਂਸਕ੍ਰਿਪਟੇਸ ਕੈਟਾਲਿਸਟ ਇਨਜ਼ਾਇਮ (ਉਤਪ੍ਰੇਰਕ ਪਾਚਕ ਰਸ) ਦੀ ਵਰਤੋਂ ਕਰਕੇ ਡੀ ਐੱਨ ਏ ਵਿੱਚ ਬਦਲਣਾ ਜ਼ਰੂਰੀ ਹੈ। ਫਿਰ ਪੋਲਿਮਰੇਸ ਚੇਨ ਰੀਐਕਸ਼ਨ (ਪੀ ਸੀ ਆਰ) ਵਾਇਰਸ ਦੀ ਜਨੈਟਿਕ ਸਮੱਗਰੀ ਦੇ ਇਕ ਛੋਟੇ ਜਿਹੇ ਹਿੱਸੇ ਦੀ ਪਛਾਣ ਕਰਦਾ ਹੈ ਅਤੇ ਇਸ ਦੀ ਗਿਣਤੀ ਵਧਾਉਂਦਾ ਹੈ

ਰਿਵਰਸ ਟ੍ਰਾਂਸਕ੍ਰਿਪਸ਼ਨ
ਰਿਵਰਸ ਟ੍ਰਾਂਸਕ੍ਰਿਪਸ਼ਨ

ਜਿਸ ਨਾਲ ਇਸ ਦਾ ਪਤਾ ਲਾਉਣਾ ਸੌਖਾ ਹੋ ਜਾਂਦਾ ਹੈ। ਪੀ ਸੀ ਆਰ ਰਾਹੀਂ ਵਾਇਰਸ ਦੀ ਡੀ ਐੱਨ ਏ ਸਮੱਗਰੀ ਦਾ ਫੈਲਾਉ ਪ੍ਰਤੀਕਾਰਕ ਮਾਦਿਆਂ (ਕੈਮੀਕਲ ਰੀਏਜੰਟਸ) ਦੀ ਵਰਤੋਂ ਨਾਲ ਹਾਸਲ ਕੀਤਾ ਜਾਂਦਾ ਹੈ। ਇਹਨਾਂ ਪ੍ਰਤੀਕਾਰਕ ਮਾਦਿਆਂ (ਕੈਮੀਕਲ ਰੀਏਜੰਟਸ) ਵਿੱਚ ਫਲੋਰੋਸੈਂਟ ਦਾ ਰੰਗ (ਡਾਈਜ਼) ਸ਼ਾਮਲ ਹੈ ਜਿਹੜੀ ਵਾਇਰਸ ਦੇ ਡੀ ਐੱਨ ਏ ਨੂੰ ਰੰਗ ਦਿੰਦੀ ਹੈ। ਜਾਂਚ ਸਮੇਂ ਨਮੂਨੇ ਨੂੰ ਪੌਜ਼ੀਟਿਵ, ਨੈਗੇਟਿਵ, ਨਕਾਰਾ ਜਾਂ ਅਨਿਸ਼ਚਿਤ ਕਰਾਰ ਦੇਣ ਲਈ ਨਮੂਨੇ ਦੀ ਫਲੋਰੋਸੈਂਟ ਦੀ ਸੀਮਾਵਾਂ ਦੇ ਜੁੱਟ ਨਾਲ ਵਰਤੋਂ ਕੀਤੀ ਜਾਂਦੀ ਹੈ। ਟੈਸਟ ਦੇ ਨਤੀਜਿਆਂ ਦੀ ਪੁਸ਼ਟੀ ਕਰਨ ਲਈ ਅਸਲੀ ਨਮੂਨੇ ਦੇ ਨਾਲ ਨਾਲ ਕੰਟਰੋਲ ਅਧੀਨ ਰੱਖੇ ਪੌਜ਼ੀਟਿਵ ਅਤੇ ਨੈਗੇਟਿਵ ਨਮੂਨਿਆਂ ਦੇ ਟੈਸਟ ਵੀ ਕੀਤੇ ਜਾਂਦੇ ਹਨ।

RT-Amplification with Machinery
ਸਾਜ਼-ਸਾਮਾਨ ਨਾਲ ਆਰ ਟੀ- ਦਾ ਫੈਲਾਉ

ਆਰ ਟੀ-ਪੀ ਸੀ ਆਰ/ਐੱਨ ਏ ਏ ਟੀ ਲਈ ਸਾਜ਼-ਸਾਮਾਨ

ਕੋਵਿਡ-19 ਦਾ ਆਰ ਟੀ-ਪੀ ਸੀ ਆਰ ਸਾਜ਼-ਸਾਮਾਨ ਵਾਇਰਸ ਦੀਆਂ ਇਕ ਤੋਂ ਤਿੰਨ ਜੀਨਾਂ ਦਾ ਪਤਾ ਲਾਉਂਦਾ ਹੈ। ਇਕ ਤੋਂ ਵੱਧ ਜੀਨਾਂ ਦਾ ਪਤਾ ਲੱਗਣ ਦਾ ਮਤਲਬ ਹੈ ਕਿ ਕੋਵਿਡ ਦੀ ਕਿਸਮ ਦਾ ਪਤਾ ਲਾਉਣ ਦੀ ਸੰਭਾਵਨਾ ਵੱਧ ਹੁੰਦੀ ਹੈ। ਟੈਸਟ ਕਰਨ ਵਾਲੀ ਥਾਂ ਦੀ ਚੋਣ ਕਰਨ ਸਮੇਂ ਲੈਬ ਵਿੱਚ ਵਰਤੇ ਜਾਂਦੇ ਸਾਜ਼-ਸਾਮਾਨ ਬਾਰੇ ਸਮਝਣਾ ਵੀ ਮਹੱਤਵਪੂਰਨ ਹੈ।

ਫਾਸਟਟੈਸਟ ਵਿਖੇ ਸਾਡਾ ਸਾਜ਼-ਸਾਮਾਨ ਵਾਇਰਸ ਦੀਆਂ ਤਿੰਨ ਵੱਖਰੀਆਂ ਵੱਖਰੀਆਂ ਜੀਨਾਂ ਦੀ ਮੌਜੂਦਗੀ ਲਈ ਟੈੱਸਟ ਕਰਦਾ ਹੈ। ਇਹ ਸਾਨੂੰ ਵਿਅਕਤੀ ਦੀ ਪ੍ਰਣਾਲੀ ਵਿੱਚ ਮੌਜੂਦ ਵਾਇਰਸ ਦੀਆਂ ਜ਼ਿਆਦੀਆਂ ਕਿਸਮਾਂ, ਜੇ ਉਹ ਹੋਣ ਤਾਂ, ਦਾ ਪਤਾ ਲਾਉਣ ਦੇ ਸਮਰੱਥ ਕਰਕੇ ਅਮਲ ਦੀ ਸੰਵੇਦਨਸ਼ੀਲਤਾ ਵਿੱਚ ਵਾਧਾ ਕਰਨ ਵਿੱਚ ਸਾਡੀ ਮਦਦ ਕਰਦਾ ਹੈ।ਸਾਡੇ ਸਿਸਟਮ ਅਤੇ ਮਸ਼ੀਨਰੀ ਦੀ ਚੋਣ ਇਕ ਮਹਿੰਗਾ ਨਿਵੇਸ਼ (ਇਨਵੈਸਟਮੈਂਟ) ਸੀ। ਟੈਕਪੈਥ ਦੀ ਕੋਵਿਡ-19 ਦੀ ਕੰਬੋ ਕਿੱਟ ਨਾਲ ਇਕੱਤਰ ਕੀਤੇ ਨਮੂਨੇ ਕੁਆਂਟਸਟੂਡੀਓ 12 ਕੇ ਫਲੈਕਸ ਰੀਅਲ-ਟਾਇਮ ਪੀ ਸੀ ਆਰ ਸਿਸਟਮ `ਤੇ ਟੈਸਟ ਕੀਤੇ ਜਾਂਦੇ ਹਨ। ਟੈਕਪੈਥ ਦੀ ਕੋਵਿਡ-19 ਦੀ ਕੰਬੋ ਕਿੱਟ ਨਾਲ ਇਕੱਤਰ ਕੀਤੇ ਨਮੂਨੇ ਕੁਆਂਟਸਟੂਡੀਓ 12 ਕੇ ਫਲੈਕਸ ਰੀਅਲ-ਟਾਇਮ ਪੀ ਸੀ ਆਰ ਸਿਸਟਮ `ਤੇ ਟੈਸਟ ਕੀਤੇ ਜਾਂਦੇ ਹਨ। ਅੰਤਿਮ ਜਾਂਚ ਡਿਜ਼ਾਇਨ ਐਂਡ ਐਨੈਲੇਸਿਸ ਸੌਫਟਵੇਅਰ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ।

ਅੰਤ ਵਿੱਚ, ਆਰ ਟੀ-ਪੀ ਸੀ ਆਰ/ਐੱਨ ਏ ਏ ਟੀ ਦੇ ਟੈਸਟਾਂ ਨੂੰ ਚੰਗੀ ਤਰ੍ਹਾਂ ਕਰਨ ਲਈ ਹਾਈ-ਟੈਕ ਸਾਜ਼-ਸਾਮਾਨ ਅਤੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਜ਼ਰੂਰਤ ਹੈ। ਇਸ ਕਰਕੇ ਆਮ ਤੌਰ `ਤੇ ਟੈਸਟ ਐਂਟੀਜੈਨ ਦੇ ਟੈਸਟਾਂ ਨਾਲੋਂ ਜਿ਼ਆਦੇ ਮਹਿੰਗੇ ਹਨ। ਫਾਸਟਟੈਸਟ ਵਿਖੇ ਸਾਡਾ ਉਦੇਸ਼ ਹੈ ਕਿ ਕੋਵਿਡ-19 ਦੇ ਉੱਚ-ਕੁਆਲਟੀ ਦੇ ਟੈਸਟ ਬ੍ਰਿਟਿਸ਼ ਕੋਲੰਬੀਆ ਵਿੱਚ ਹਰ ਵਿਅਕਤੀ ਦੀ ਪਹੁੰਚ ਵਿੱਚ ਹੋਣ। ਅਸੀਂ ਹਮੇਸ਼ਾਂ ਹੀ ਆਪਣੇ ਪ੍ਰੋਡਕਟ ਅਤੇ ਸੇਵਾ ਵਿੱਚ ਸੁਧਾਰ ਕਰਨ ਅਤੇ ਉਹਨਾਂ ਨੂੰ ਮੁਕਾਬਲਾਕਾਰੀ ਕੀਮਤਾਂ `ਤੇ ਦੇਣ ਲਈ ਯਤਨਸ਼ੀਲ ਰਹਿੰਦੇ ਹਾਂ।

Share

Share This