ਕੋਵਿਡ-19 ਦੇ ਟੈਸਟਾਂ ਦਾ ਮੁੱਲਾਂਕਣ

ਅੰਤਰਰਾਸ਼ਟਰੀ ਯਾਤਰਾ ਲਈ ਕੋਵਿਡ -19 ਤੇਜ਼ ਟੈਸਟ ਦੇ ਨਤੀਜੇ

ਅੱਜਕੱਲ੍ਹ ਮਾਰਕੀਟ ਵਿੱਚ ਕੋਵਿਡ-19 ਦੇ ਕਈ ਟੈਸਟਉਪਲਬਧ ਹਨ। ਕੀ ਸਾਰੇ ਟੈਸਟ ਇਕੋ ਬਰਾਬਰ ਹਨ? ਆਪਣੇ ਨਾਗਰਿਕਾਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਲਈ ਸਰਕਾਰਾਂ ਅਤੇ ਸਿਹਤ-ਸੰਭਾਲ ਦੇ ਖੇਤਰ ਵਿੱਚ ਕੰਮ ਕਰਦੇ ਪ੍ਰਬੰਧਕ ਟੈਸਟ ਦੀ ਚੋਣ ਦਾ ਫੈਸਲਾ ਕਿਸ ਤਰ੍ਹਾਂ ਕਰਦੇ ਹਨ? ਇਸ ਆਰਟੀਕਲ ਰਾਹੀਂ ਅਸੀਂ ਇਹ ਫੈਸਲਾ ਕਰਨ ਲਈ ਵਰਤੇ ਜਾਂਦੇ ਸਾਇੰਸ ਦੇ ਆਮ ਮਾਪਾਂ ਬਾਰੇ ਦੱਸਾਂਗੇ।

ਟੈਸਟ ਦੀ ਸੰਵੇਦਨਸ਼ੀਲਤਾ

ਟੈਸਟ ਦੀ ਸੰਵੇਦਨਸ਼ੀਲਤਾ ਇਸ ਗੱਲ ਦਾ ਮਾਪ ਹੈ ਕਿ ਕੋਈ ਟੈਸਟ ਕਿੰਨੀ ਚੰਗੀ ਤਰ੍ਹਾਂ ਨਾਲ ਵਾਇਰਸ ਦਰਸਾਉਣ ਵਾਲੇ ਵਾਇਰਲ ਪ੍ਰੋਟੀਨ ਜਾਂ ਆਰ ਐਨ ਏ ਦੇ ਅਣੂਆਂ (ਮੌਲੀਕਿਊਲਜ਼) ਦੀ ਪਛਾਣ ਕਰ ਸਕਦਾ ਹੈ। ਇਹ ਦਰਸਾਉਂਦਾ ਹੈ ਕਿ ਟੈਸਟ ਕਿੰਨੀ ਵਾਰ ਸਹੀ ਤੌਰ `ਤੇ ਕੋਵਿਡ-19 ਵਾਲੇ ਲੋਕਾਂ (ਸੱਚੀਂ ਦੇ ਪੌਜ਼ੀਟਿਵ ਲੋਕਾਂ) ਬਾਰੇ ਸਹੀ ਪੌਜ਼ੀਟਿਵ ਨਤੀਜੇ ਦਿੰਦਾ ਹੈ। ਇਹ ਮਾਪ ਝੂਠੇ ਨੈਗੇਟਿਵ ਨਤੀਜਿਆਂ ਤੋਂ ਰੋਕਥਾਮ ਕਰਦਾ ਹੈ। ਝੂਠੇ ਨੈਗੇਟਿਵ ਦਾ ਮਤਲਬ ਉਸ ਕੇਸ ਤੋਂ ਹੈ ਜਿਸ ਵਿੱਚ ਕੋਵਿਡ-19 ਦੀ ਇਨਫੈਕਸ਼ਨ ਵਾਲੇ ਕਿਸੇ ਵਿਅਕਤੀ ਦਾ ਟੈਸਟ ਨੈਗੇਟਿਵ ਨਿਕਲਦਾ ਹੈ। ਉਦਾਹਰਨ ਲਈ 90% ਸੰਵੇਦਨਸ਼ੀਲਤਾ ਵਾਲਾ ਟੈਸਟ ਕੋਵਿਡ-19 ਵਾਲੇ 90% ਲੋਕਾਂ ਦੀ ਪਛਾਣ ਕਰ ਸਕਦਾ ਹੈ ਪਰ ਕੋਵਿਡ-19 ਵਾਲੇ 10% ਲੋਕਾਂ ਦੇ ਝੂਠੇ ਨੈਗੇਟਿਵ ਨਤੀਜੇ ਦਿੰਦਾ ਹੈ।

ਟੈਸਟ ਦੀ ਵਿਸ਼ੇਸ਼ਤਾ

ਟੈਸਟ ਦੀ ਵਿਸ਼ੇਸ਼ਤਾ ਇਸ ਗੱਲ ਦਾ ਮਾਪ ਹੈ ਕਿ ਕੋਈ ਟੈਸਟ ਕਿੰਨੀ ਚੰਗੀ ਤਰ੍ਹਾਂ ਵਾਇਰਲ ਪ੍ਰੋਟੀਨ ਜਾਂ ਆਰ ਐਨ ਏ ਦੇ ਅਣੂਆਂ (ਮੌਲੀਕਿਊਲਜ਼) ਦੀ ਅਣਹੋਂਦ ਦੀ ਪਛਾਣ ਕਰ ਸਕਦਾ ਹੈ। ਹੈ। ਦੂਜੇ ਸ਼ਬਦਾਂ ਵਿੱਚ, ਟੈਸਟ ਕਿੰਨੀ ਵਾਰ ਕੋਵਿਡ -19 ਨਾ ਹੋਣ ਵਾਲੇ ਲੋਕਾਂ (ਸੱਚੀਂ ਦੇ ਨੈਗੇਟਿਵ ਲੋਕਾਂ) ਦੇ ਨਤੀਜੇ ਨੈਗੇਟਿਵ ਦਿੰਦਾ ਹੈ।ਇਹ ਮਾਪ ਝੂਠੇ ਪੌਜ਼ੀਟਿਵ ਨਤੀਜਿਆਂ ਤੋਂ ਰੋਕਥਾਮ ਕਰਦਾ ਹੈ। ਹੈ। ਝੂਠੇ ਪੌਜ਼ੀਟਿਵ ਨਤੀਜੇ ਉਹ ਹੁੰਦੇ ਹਨ, ਜਿਹੜੇ ਉਹਨਾਂ ਲੋਕਾਂ ਲਈ ਪੌਜ਼ੀਟਿਵ ਹੁੰਦੇ ਹਨ, ਜਿਹਨਾਂ ਵਿੱਚ ਅਸਲ ਵਿੱਚ ਵਾਇਰਸ ਦੀ ਇਨਫੈਕਸ਼ਨ ਨਹੀਂ ਹੁੰਦੀ। 90% ਵਿਸ਼ੇਸ਼ਤਾ ਵਾਲਾ ਟੈਸਟ 10% ਵਾਰੀ ਝੂਠੇ ਪੌਜ਼ੀਟਿਵ ਨਤੀਜੇ ਦੇਵੇਗਾ।

ਇਹਨਾਂ ਮਾਪਾਂ ਦਾਇਕ ਦੂਸਰੇ ਨਾਲ ਸੰਤੁਲਤ ਰਿਸ਼ਤਾ ਹੈ, ਜਿਸ ਦਾ ਮਤਲਬ ਹੈ ਕਿ ਜਦੋਂ ਇਹਨਾਂ ਦੋਹਾਂ ਮਾਪਾਂ ਵਿੱਚੋਂ ਇਕ ਜ਼ਿਆਦਾ ਹੋਵੇ ਤਾਂ ਦੂਸਰਾ ਘੱਟ ਹੁੰਦਾ ਹੈ। ਉਦਾਹਰਨ ਲਈ, ਜਦੋਂ ਵਾਇਰਸ ਹੋਣ ਵਾਲੇ ਲੋਕਾਂ ਲਈ ਪੌਜ਼ੀਟਿਵ ਨਤੀਜੇ ਦੇਣ ਦੀ ਸਮਰੱਥਾ (ਟੈਸਟ ਦੀ ਸੰਵੇਦਨਸ਼ੀਲਤਾ) ਜ਼ਿਆਦਾ ਹੁੰਦੀ ਹੈ ਤਾਂ ਟੈਸਟ ਦੀ ਵਿਸ਼ੇਸ਼ਤਾ ਘੱਟ ਹੁੰਦੀ ਹੈ, ਜਿਸ ਦਾ ਨਤੀਜਾ ਜ਼ਿਆਦਾ ਝੂਠੇ ਪੌਜ਼ੀਟਿਵ ਹੋਣ ਵਿੱਚ ਨਿਕਲਦਾ ਹੈ। ਦੂਜੇ ਪਾਸੇ, ਜਦੋਂ ਟੈਸਟ ਦੀ ਵਿਸ਼ੇਸ਼ਤਾ ਜ਼ਿਆਦਾ ਹੁੰਦੀ ਹੈ ਅਤੇ ਟੈਸਟ ਵਾਇਰਸ ਨਾ ਹੋਣ ਵਾਲੇ ਲੋਕਾਂ ਦੀ ਸਹੀ ਪਛਾਣ ਕਰਨ ਵਿੱਚ ਬਿਹਤਰ ਹੁੰਦਾ ਹੈ, ਇਸ ਦੀ ਸੰਵੇਦਨਸ਼ੀਲਤਾ ਘੱਟ ਹੁੰਦੀ ਹੈ, ਜਿਸ ਦਾ ਨਤੀਜਾ ਜ਼ਿਆਦਾ ਝੂਠੇ ਨੈਗਟਿਵ ਹੋਣ ਵਿੱਚ ਨਿਕਲਦਾ ਹੈ।

ਸੰਵੇਦਨਸ਼ੀਲਤਾ ਅਤੇ ਚੋਣ-ਸਮਰਥਾ (ਸਿਲੈਕਟਿਵਿਟੀ) ਨੂੰ ਸਕਾਰ ਕਰਨਾ

ਆਮ ਤੌਰ `ਤੇ ਆਰ ਟੀ-ਪੀ ਸੀ ਆਰ/ਐੱਨ ਏ ਏ ਟੀ ਟੈਸਟਾਂ ਦੀ ਵਿਸ਼ਲੇਸ਼ਣਾਤਮਕ ਵਿਸ਼ੇਸ਼ਤਾਅਤੇ ਸੰਵੇਦਨਸ਼ੀਲਤਾ 95% ਤੋਂ ਵੱਧ ਹੁੰਦੀ ਹੈ, ਭਾਵ ਉਨ੍ਹਾਂ ਦੇ ਝੂਠੇ ਨਤੀਜੇ ਬਹੁਤ ਘੱਟ ਨਿਕਲਦੇ ਹਨ। ਇਹ ਟੈਸਟ ਬਹੁਤ ਜ਼ਿਆਦਾ ਵਿਸ਼ੇਸ਼ ਹੁੰਦੇ ਹਨ ਕਿਉਂਕਿ ਉਹ ਕੋਵਿਡ-19 ਵਾਇਰਸ ਦੀ ਵਿਲੱਖਣ ਜਨੈਟਿਕ ਸਿਕਿਊਇੰਸ ਦੀ ਵਰਤੋਂ ਕਰਦੇ ਹਨ, ਪਰ ਉਹਨਾਂ ਦੀ ਸੰਵੇਦਨਸ਼ੀਲਤਾਂ `ਤੇ ਕਈ ਵੱਖਰੇ ਵੱਖਰੇ ਕਾਰਨਾਂ ਕਰਕੇ ਅਸਰ ਪੈਂਦਾ ਹੈ। ਜਦੋਂ ਕਿ ਟੈਸਟਾਂ ਅਤੇ ਨਮੂਨੇ ਇਕੱਤਰ ਕਰਨ ਦਾ ਸਮਾਂ ਸੰਵੇਦਨਸ਼ੀਲਤਾ `ਤੇ ਅਸਰ ਪਾਉਂਦਾ ਹੈ, ਉਸ ਦਾ ਪ੍ਰਭਾਵ ਨਿਗੂਣਾ ਹੁੰਦਾ ਹੈ ਅਤੇ ਉਹ ਨਤੀਜਿਆਂ ਨੂੰ ਰੱਦ ਨਹੀਂ ਕਰਦਾ। ਫਾਸਟਟੈਸਟ ਵਿਖੇ ਸਾਡੇ ਸਾਰੇ ਟੈਸਟ ਸਾਲਾਂ ਦਾ ਤਜਰਬਾ ਰੱਖਣ ਵਾਲੇ ਸਿਹਤ-ਸੰਭਾਲ ਨਾਲ ਸੰਬੰਧਿਤ ਪੇਸ਼ਾਵਰਾਂ ਦੀ ਸਖਤ ਨਿਗਰਾਨੀ ਹੇਠ ਕੀਤੇ ਜਾਂਦੇ ਹਨ। ਦੂਜੇ ਸ਼ਬਦਾਂ ਵਿੱਚ, ਤੁਹਾਡੇ ਲਈ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ।

ਆਮ ਤੌਰ `ਤੇ ਐਂਟੀਜਨ ਟੈਸਟ ਆਰ ਟੀ-ਪੀ ਸੀ ਆਰ/ਐੱਨ ਏ ਟੀ ਟੀ ਟੈਸਟਾਂ ਤੋਂ ਘੱਟ ਸੰਵੇਦਨਸ਼ੀਲ ਹੁੰਦੇ ਹਨ , ਭਾਵ ਉਹਨਾਂ ਦੇ ਨਤੀਜਿਆਂ ਵਿੱਚ ਜ਼ਿਆਦਾ ਝੂਠੇ-ਨੈਗੇਟਿਵ ਨਿਕਲਦੇ ਹਨ। ਇਹ ਜ਼ਿਆਦਾ ਕਿਫਾਇਤੀ ਹੋਣ ਅਤੇ ਘੱਟ ਸਮੇਂ (15-30 ਮਿੰਟਾਂ) ਵਿੱਚ ਨਤੀਜੇ ਉਪਲਬਧ ਹੋਣ ਕਾਰਨ ਹੈ। ਐਂਟੀਜਨ ਟੈਸਟਾਂ ਵਿੱਚ ਸੰਵੇਦਨਸ਼ੀਲਤਾ ਉਸ ਸਮੇਂ ਆਪਣੇ ਸਿਖਰ `ਤੇ ਹੁੰਦੀ ਹੈ ਜਦੋਂ ਮਰੀਜ਼ ਵਿੱਚਵਾਇਰਸ ਦੀ ਮਾਤਰਾ (ਵਾਇਰਲ ਲੋਡ) ਆਪਣੇ ਸਿਖਰ `ਤੇ ਹੁੰਦੀ ਹੈ, ਉਨ੍ਹਾਂ ਵਿੱਚ ਪਹਿਲੀ ਵਾਰ ਲੱਛਣ ਦਿਖਾਈ ਦੇਣ ਤੋਂ ਬਾਅਦ ਦੇ ਪੰਜ ਦਿਨਾਂ ਦੇ ਅੰਦਰ ਦੇ ਸਮੇਂ ਵਿੱਚ। ਸੰਵੇਦਸ਼ੀਲਤਾ ਘੱਟ ਹੋਣ ਕਰਕੇ ਐਂਟੀਜਨ ਟੈਸਟ ਬਹੁਤ ਦੇਸ਼ਾਂ ਲਈ ਅੰਤਰਰਾਸ਼ਟਰੀ ਟ੍ਰੈਵਲ ਦੇ ਸਰਟੀਫਿਕੇਟਾਂ ਲਈ ਸਵੀਕਾਰ ਨਹੀਂ ਕੀਤੇ ਜਾਂਦੇ।

ਅਖੀਰ ਵਿੱਚ, ਆਰ ਟੀ-ਪੀ ਸੀ ਆਰ/ਐੱਨ ਏ ਏ ਟੀ ਟੈਸਟਾਂ ਦੀ ਵਿਸ਼ੇਸ਼ਤਾ ਅਤੇ ਸੰਵੇਦਨਸ਼ੀਲਤਾ ਦੂਸਰੇ ਟੈਸਟਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਇਸ ਲਈ ਆਰ ਟੀ-ਪੀ ਸੀ ਆਰ/ਐੱਨ ਏ ਏ ਟੀ ਟੈਸਟ ਕੋਵਿਡ-19 ਲਈ ਦੁਨੀਆ ਭਰ ਦੀਆਂ ਸਰਕਾਰਾਂ ਵੱਲੋਂ ਵਰਤੇ ਜਾਂਦੇ ਟੈਸਟਾਂ ਲਈ ਗੋਲਡ ਸਟੈਂਡਰਡ ਹੈ।

Share

Share This