ਐਂਟੀਜੇਨ ਟੈਸਟਿੰਗ – ਇਹ ਕੀ ਹੈ?

Covid Self Test

ਕੀ ਤੁਸੀਂ ਕਦੇ ਸੋਚਿਆ ਹੈ ਕਿ ਐਂਟੀਜਨ ਟੈਸਟ ਅਤੇ ਆਰ ਟੀ-ਪੀ ਸੀ ਆਰ/ਐੱਨ ਏ ਏ ਟੀ ਟੈਸਟ ਵਿਚਕਾਰ ਕੀ ਫਰਕ ਹੈ? ਅਸੀਂ ਇਸ ਸਭ ਨੂੰ ਤੁਹਾਡੇ ਲਈ ਸਰਲ ਕਰ ਦਿੱਤਾ ਹੈ! ਇਹ ਆਰਟੀਕਲ ਐਂਟੀਜਨ ਟੈਸਟ ਪਿੱਛੇ ਕੰਮ ਕਰਦੀ ਸਾਇੰਸ ਬਾਰੇ ਡੂੰਘਾਈ ਨਾਲ ਦਸਦਾ ਹੈ ਅਤੇ ਇਹ ਵੀ ਦਸਦਾ ਹੈ ਕਿ ਫਾਸਟਟੈਸਟ ਨੇ ਆਪਣੀ ਕਿੱਟ ਕਿਵੇਂ ਚੁਣੀ।

ਰੈਪਿਡ ਐਂਟੀਜਨ ਟੈਸਟ ਅਜਿਹਾ ਢੰਗ ਹੈ ਜਿਹੜਾ ਵਾਇਰਸ ਦੀ ਬਾਹਰੀ ਪਰਤ `ਤੇ ਐਂਟੀਜਨ ਨਾਮੀ ਪ੍ਰੋਟੀਨ ਦਾ ਪਤਾ ਲਾਉਂਦਾ ਹੈ। ਇਸ ਨੂੰ ਨੱਕ ਜਾਂ ਗਲੇ ਵਿੱਚੋਂ ਫੰਬੇ ਨਾਲ ਇਕੱਤਰ ਕੀਤਾ ਜਾਂਦਾ ਹੈ, ਜਿਸ ਨੂੰ ਫਿਰ ਟੈਸਟ ਲਈ ਪ੍ਰਤੀਕਾਰਕ ਮਾਦੇ (ਟੈਸਟ ਰੀਏਜੰਟ) ਦੇ ਤਰਲ ਵਿੱਚ ਪਾਇਆ ਜਾਂਦਾ ਹੈ। ਟੈਸਟ ਦੇ ਚੰਗੇ ਨਤੀਜੇ ਯਕੀਨੀ ਬਣਾਉਣ ਲਈ ਨਮੂਨੇ ਨੂੰ ਖੋਲ (ਕਾਰਟਰਿਜ) ਵਿੱਚ ਪਾਉਣ ਸਮੇਂ ਤਿੰਨ ਵਾਰ ਘੁਮਾਇਆ ਜਾਂਦਾ ਹੈ। ਯੰਤਰ ਵਿੱਚਲੀ ਟੈਸਟ ਪੱਟੀ (ਸਟ੍ਰਿੱਪ) ਕੋਵਿਡ-19 ਦੇ ਐਂਟੀਬੌਡੀਜ਼ ਨਾਲ ਢਕੀ ਹੁੰਦੀ ਹੈ, ਜਿਹੜੀ ਖਾਸ ਤੌਰ `ਤੇ ਇਨਫੈਕਸ਼ਨ ਦੇ ਵਾਇਰਲ ਪ੍ਰੋਟੀਨ ਨਾਲ ਜੁੜ ਜਾਂਦੀ ਹੈ। ਪੱਟੀ `ਤੇ ਇਕ ਯੰਤਰ ਵੀ ਹੁੰਦਾ ਹੈ ਜਿਹੜਾ ਜੁੜੇ ਹੋਏ ਕੋਵਿਡ-19 ਪ੍ਰੋਟੀਨ ਦਾ ਪਤਾ ਲਾਉਂਦਾ ਹੈ, ਜਿਸ ਕਾਰਨ ਦਿਖਾਈ ਦੇਣ ਵਾਲਾ ਸੱਚਾ ਨਤੀਜਾ ਸਾਹਮਣੇ ਆਉਂਦਾ ਹੈ।

ਫਿਰ ਇਹ ਆਰ ਟੀ-ਪੀ ਸੀ ਆਰ/ਐੱਨ ਏ ਏ ਟੀ ਦੇ ਟੈਸਟ ਨਾਲ ਕਿਸ ਤਰ੍ਹਾਂ ਵੱਖਰਾ ਹੈ? ਪਹਿਲੀ ਨਜ਼ਰੇ ਦੇਖਿਆਂ ਸਭ ਤੋਂ ਵੱਡਾ ਫਰਕ ਨਤੀਜਾ ਪਤਾ ਲੱਗਣ ਦਾ ਸਮਾਂ ਅਤੇ ਕੀਮਤ ਹੈ। ਆਰ ਟੀ-ਪੀ ਸੀ ਆਰ/ਐੱਨ ਏ ਏ ਟੀ ਟੈਸਟ ਇਕ ਮੌਲੀਕੂਲਰ ਟੈਸਟ ਹੈ, ਜਿਹੜਾ ਵਾਇਰਸ ਦੀ ਕਿਸੇ ਵੀ ਤਰ੍ਹਾਂ ਦੀ ਮੌਜੂਦ ਜਨੈਟਿਕ ਸਮੱਗਰੀ ਦੀ ਭਾਲ ਕਰਦਾ ਹੈ, ਇਸ ਦੇ ਉਲਟ ਐਂਟੀਜਨ ਸਿਰਫ ਵਾਇਰਸ ਦੇ ਬਾਹਰਲੇ ਪ੍ਰੋਟੀਨਾਂ ਦਾ ਪਤਾ ਲਾਉਂਦਾ ਹੈ। ਜਦੋਂ ਕਿ ਇਸ ਕਾਰਨ ਐਂਟੀਜਨ ਦਾ ਟੈਸਟ ਆਰ ਟੀ-ਪੀ ਸੀ ਆਰ ਦੇ ਟੈਸਟ ਨਾਲੋਂ ਘੱਟ ਸੰਵੇਦਨਸ਼ੀਲ ਹੈ, ਪਰ ਇਸ ਦੀ ਕੀਮਤ ਜਿ਼ਆਦਾ ਕਿਫਾਇਤੀ ਹੈ ਅਤੇ ਇਸ ਦੇ ਨਤੀਜੇ ਦਾ ਕਾਫੀ ਘੱਟ ਸਮੇਂ ਵਿੱਚ ਪਤਾ ਲੱਗ ਜਾਂਦਾ ਹੈ। 15 ਮਿੰਟਾਂ ਦੇ ਅੰਦਰ ਅੰਦਰ ਤੁਸੀਂ ਜਾਣ ਸਕਦੇ ਹੋ ਕਿ ਕੀ ਤੁਹਾਨੂੰ ਕੋਵਿਡ-19 ਹੈ ਜਾਂ ਨਹੀਂ। ਇਸ ਕਰਕੇ ਰੈਪਿਡ ਐਂਟੀਜਨ ਟੈਸਟ ਮਰੀਜ਼ਾਂ ਦੀ ਸੰਭਾਲ ਦੀ ਥਾਂ (ਪੁਆਇੰਟ ਆਫ ਕੇਅਰ) ਉਪਰਲੇ ਟੈਸਟ ਲਈ ਇਕ ਬਹੁਤ ਵਧੀਆ ਸਾਧਨ ਹੈ, ਜਿਸ ਨਾਲ ਕੋਵਿਡ -19 ਦਾ ਟੈਸਟ ਆਮ ਲੋਕਾਂ ਦੀ ਜਿ਼ਆਦਾ ਪਹੁੰਚ ਵਿੱਚ ਆਉਣ ਵਾਲਾ ਬਣ ਜਾਂਦਾ ਹੈ। ਪਰ ਟੈਸਟ ਦੀ ਸੰਵੇਦਨਸ਼ੀਲਤਾ ਕਈ ਚੀਜ਼ਾਂ `ਤੇ ਨਿਰਭਰ ਕਰਦੀ ਹੈ, ਜਿਸ ਕਰਕੇ ਆਮ ਤੌਰ `ਤੇ ਦੇਸ਼ ਕੋਵਿਡ-19 ਨਾਲ ਸੰਬੰਧਿਤ ਦਾਖਲੇ ਦੀਆਂ ਸ਼ਰਤਾਂਲਈ ਆਰ ਟੀ-ਪੀ ਸੀ ਆਰ/ਐੱਨ ਏ ਏ ਟੀ ਟੈਸਟ ਨੂੰ ਤਰਜੀਹ ਦਿੰਦੇ ਹਨ।

ਟੈਸਟ ਦੇ ਨਤੀਜਿਆਂ ਦੇ ਅਸਰ ਪਾਉਣ ਵਾਲੀਆਂ ਚੀਜ਼ਾਂ ਵਿੱਚੋਂ ਇਕ ਚੀਜ਼ ਵਿਅਕਤੀ ਵਿੱਚ ਐਂਟੀਜਨ ਦੀ ਵਾਇਰਲ ਸਮੱਗਰੀ ਦੀ ਗਿਣਤੀ ਹੈ। ਟੈਸਟ ਕਰਨ ਲਈ ਸਿਖਰ ਦਾ ਸਮਾਂ ਪਹਿਲੇ ਲੱਛਣ ਦਿਖਾਈ ਦੇਣ ਤੋਂ ਬਾਅਦ ਦੇ ਪੰਜ ਤੋਂ ਸੱਤ ਦਿਨ ਦਾ ਸਮਾਂ ਹੁੰਦਾ ਹੈ। ਜੇ ਟੈਸਟ ਕਾਰਡ ਨੂੰ ਬੰਦ ਕਰਨ ਤੋਂ ਪਹਿਲਾਂ ਫੰਬੇ ਨੂੰ ਘੁਮਾਇਆ ਨਾ ਜਾਵੇ ਜਾਂ ਜੇ ਟੈਸਟ ਨਮੂਨਾ ਲੈਣ ਤੋਂ ਇਕ ਘੰਟੇ ਬਾਅਦ ਕੀਤਾ ਜਾਵੇ ਤਾਂ ਸੰਵੇਦਨਸ਼ੀਲਤਾ ਤਾਂ ਵੀ ਘੱਟ ਜਾਂਦੀ ਹੈ। ਇੱਥੇ ਫਾਸਟਟੈਸਟ ਵਿਖੇ ਅਸੀਂ ਜਾਣਦੇ ਹਾਂ ਕਿ ਇਹ ਸੀਮਾਵਾਂ ਮੌਜੂਦ ਹਨ, ਇਸ ਕਰਕੇ ਹੀ ਅਸੀਂ ਸਿਹਤ-ਸੰਭਾਲ ਨਾਲ ਸੰਬੰਧਿਤ ਬਹੁਤ ਹੀ ਹੁਨਰਮੰਦ ਪੇਸ਼ਾਵਰ ਲੋਕਾਂ ਨਾਲ ਕੰਮ ਕਰਦੇ ਹਾਂ।

ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਸਾਰੇ ਐਂਟੀਜਨ ਟੈਸਟ ਇਕੋ ਬਰਾਬਰ ਨਹੀਂ ਹਨ। ਆਪਣੇ ਸਿਖਲਾਈ ਪ੍ਰਾਪਤ ਸਿਹਤ-ਸੰਭਾਲ ਨਾਲ ਸੰਬੰਧਿਤ ਪੇਸ਼ਾਵਰਾਂ ਨਾਲ ਕੰਮ ਕਰਦਿਆਂ ਅਸੀਂ ਫਾਸਟਟੈਸਟ `ਤੇ ਇਸ ਸਮੇਂ ਵਰਤੀ ਜਾਣ ਵਾਲੀ ਕਿੱਟ ਦੀ ਚੋਣ ਕਰਨ ਤੋਂ ਪਹਿਲਾਂ ਰੈਪਿਡ ਐਂਟੀਜਨ ਦੀਆਂ ਕਈ ਕਿੱਟਾਂ `ਤੇ ਗੌਰ ਕੀਤਾ। ਸਭ ਤੋਂ ਭਰੋਸੇਯੋਗ ਕਿੱਟ ਲੱਭਣ ਲਈ ਸਾਡੀ ਚੋਣ ਪ੍ਰਕ੍ਰਿਆ ਵੱਖ ਵੱਖ ਹਾਲਤਾਂ ਵਿੱਚ ਟੈਸਟ ਕਰਨ ਲਈ ਚਾਰ ਵੱਖਰੀਆਂ ਕਿੱਟਾਂ ਦੀ ਚੋਣ ਨਾਲ ਸ਼ੁਰੂ ਹੋਈ। ਅਖੀਰ ਨੂੰ ਅਸੀਂ ਜਿਸ ਕਿੱਟ ਨੂੰ ਚੁਣਿਆ, ਉਹ ਸਿਹਤ-ਸੰਭਾਲ ਨਾਲ ਸੰਬੰਧਿਤ ਕਈ ਸਿੱਖਿਆ ਪ੍ਰਾਪਤ ਪੇਸ਼ਾਵਰਾਂ ਵਲੋਂ ਪ੍ਰਵਾਨ ਕੀਤੀ ਗਈ ਸੀ।

ਇਹਨਾਂ ਪੇਸ਼ਾਵਰਾਂ ਵਿੱਚ ਇਸ ਵਿਸ਼ੇ ਬਾਰੇ ਵਿਸ਼ਾਲ ਗਿਆਨ ਰੱਖਣ ਵਾਲੀਆਂ ਰਜਿਸਟਰਡ ਨਰਸਾਂ ਅਤੇ ਲੈਬ ਤਕਨੀਸ਼ਨ ਸ਼ਾਮਲ ਸਨ। ਇਹ ਚੋਣ ਕਰਨ ਵੇਲੇ ਕਿ ਕਿਹੜਾ ਟੈਸਟ ਕਰਵਾਇਆ ਜਾਵੇ, ਤੁਹਾਡੇ ਵੱਲੋਂ ਆਪਣੀਆਂ ਚੋਣਾਂ ਬਾਰੇ ਜਾਣਨ ਦੇ ਨਾਲ ਨਾਲ ਇਹ ਜਾਣਨਾ ਵੀ ਮਹੱਤਵਪੂਰਨ ਹੈ ਕਿ ਟੈਸਟ ਕਿਸ ਮਕਸਦ ਲਈ ਕਰਵਾਇਆ ਜਾ ਰਿਹਾ ਹੈ। ਨੂੰ ਉਮੀਦ ਹੈ ਕਿ ਆਪਣੇ ਲਈ ਬਿਹਤਰ ਚੋਣ ਕਰਨ ਸਮੇਂ ਜਾਣਕਾਰੀ ਭਰਪੂਰ ਫੈਸਲਾ ਕਰਨ ਲਈ ਇਸ ਆਰਟੀਕਲ ਨੇ ਤੁਹਾਨੂੰ ਰੈਪਿਡ ਐਂਟੀਜਨ ਟੈਸਟ ਬਾਰੇ ਸਮਝਣ ਵਿੱਚ ਮਦਦ ਕੀਤੀ ਹੋਵੇਗੀ। ਜੇ ਤੁਹਾਡੇ ਮਨ ਵਿੱਚ ਕੋਈ ਹੋਰ ਸਵਾਲ ਹੋਣ ਤਾਂ ਸਾਡੇ ਨਾਲ ਸੰਪਰਕ ਕਰਨ ਤੋਂ ਨਾ ਝਿਜਕੋ।

ਸਾਡੀ ਵੈਬਸਾਈਟ‘ਤੇ ਐਂਟੀਜੇਨ ਟੈਸਟ ਲਈ ਬੁੱਕ ਕਰੋ!

Share

Share This